1“ਮੈਂ ਜੀਵਨ ਤੋਂ ਅੱਕ ਚੁੱਕਿਆ ਹਾਂ,
2ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ!
3ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ
4ਭਲਾ, ਤੇਰੀਆਂ ਅੱਖਾਂ ਦੇਹ ਧਾਰੀਆਂ ਵਰਗੀਆਂ ਹਨ,
5ਕੀ ਤੇਰੇ ਦਿਨ ਮਨੁੱਖਾਂ ਦੇ ਦਿਨਾਂ ਵਰਗੇ
6ਕਿ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ
7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ,
8“ਤੇਰੇ ਹੱਥਾਂ ਨੇ ਮੈਨੂੰ ਸਿਰਜਿਆ ਅਤੇ ਬਣਾਇਆ ਹੈ,
9ਯਾਦ ਕਰ ਕਿ ਤੂੰ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਗੂੰ ਬਣਾਇਆ,
10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ
11ਤੂੰ ਖਲ ਅਤੇ ਮਾਸ ਮੇਰੇ ਉੱਤੇ ਚੜ੍ਹਾਇਆ
12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ,
13“ਤੂੰ ਇਸ ਨੂੰ ਆਪਣੇ ਦਿਲ ਵਿੱਚ ਲੁਕਾ ਕੇ ਰੱਖਿਆ,
14ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ,
15ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਏ!
16ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ
17ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ,
18“ਤੂੰ ਮੈਨੂੰ ਕੁੱਖ ਤੋਂ ਬਾਹਰ ਕਿਉਂ ਲਿਆਂਦਾ? ਮੈਂ ਉੱਥੇ ਹੀ ਪ੍ਰਾਣ ਛੱਡ ਦਿੰਦਾ
19ਮੈਂ ਅਜਿਹਾ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ,
20ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ? ਹੁਣ ਤਾਂ ਮੇਰੇ ਕੋਲੋਂ ਮੁੜ ਜਾ
21ਇਸ ਤੋਂ ਪਹਿਲਾਂ ਕਿ ਮੈਂ ਉੱਥੇ ਜਾਂਵਾਂ ਜਿੱਥੋਂ ਫੇਰ ਨਾ ਮੁੜਾਂਗਾ,
22ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨ੍ਹੇਰਾ ਹੈ,