We Believe JesusFé, Esperança e Nova Vida

ਯਹੋਸ਼ੁ 21

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · panjabi

← ਯਹੋਸ਼ੁ 20 ਯਹੋਸ਼ੁ ਯਹੋਸ਼ੁ 22 →

1ਤਦ ਲੇਵੀਆਂ ਦੇ ਘਰਾਣਿਆਂ ਦੇ ਪ੍ਰਧਾਨ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਸਰਦਾਰਾਂ ਕੋਲ ਆਏ।

2ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ।

3ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲਖ਼ ਵਿੱਚੋਂ ਯਹੋਵਾਹ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟਾਂ ਦਿੱਤੀਆਂ।

4ਕਹਾਥੀਆਂ ਦੇ ਘਰਾਣਿਆਂ ਦਾ ਭਾਗ ਨਿੱਕਲਿਆ ਅਤੇ ਹਾਰੂਨ ਜਾਜਕ ਦੇ ਪੁੱਤਰਾਂ ਲਈ ਜਿਹੜੇ ਲੇਵੀ ਸਨ ਯਹੂਦਾਹ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।

5ਬਾਕੀ ਕਹਾਥੀਆਂ ਲਈ ਇਫ਼ਰਾਈਮ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ ਦਸ ਸ਼ਹਿਰ ਮਿਲੇ।

6ਗੇਰਸ਼ੋਨੀਆਂ ਲਈ ਯਿੱਸਾਕਾਰ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਆਸ਼ੇਰ ਦੇ ਗੋਤ ਵਿੱਚੋਂ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਬਾਸ਼ਾਨ ਵਿੱਚ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।

7ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰਊਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਅਤੇ ਜ਼ਬੂਲੁਨ ਦੇ ਗੋਤ ਵਿੱਚੋਂ ਬਾਰਾਂ ਸ਼ਹਿਰ ਮਿਲੇ।

8ਸੋ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਗੁਣੇ ਨਾਲ ਦਿੱਤੀਆਂ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ।

9ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ।

10ਅਤੇ ਉਹ ਹਾਰੂਨ ਦੀ ਅੰਸ ਲਈ ਸਨ ਜੋ ਕਹਾਥੀਆਂ ਦੇ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ ਕਿਉਂ ਜੋ ਪਹਿਲਾ ਭਾਗ ਉਹਨਾਂ ਦਾ ਹੋਇਆ।

11ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕਿਰਯਥ-ਅਰਬਾ ਜਿਹੜਾ ਅਨਾਕ ਦਾ ਪਿਤਾ ਹੈ ਅਤੇ ਯਹੂਦਾਹ ਦੇ ਪਰਬਤ ਵਿੱਚ ਹਬਰੋਨ ਵੀ ਹੈ ਅਤੇ ਉਹ ਦੇ ਆਲੇ-ਦੁਆਲੇ ਦੀ ਸ਼ਾਮਲਾਟ ਦਿੱਤੀ।

12ਪਰ ਸ਼ਹਿਰ ਦੀਆਂ ਪੈਲੀਆਂ ਅਤੇ ਉਸ ਦੇ ਪਿੰਡ ਉਹਨਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਜਗੀਰ ਵਿੱਚ ਦਿੱਤੇ।

13ਅਤੇ ਹਾਰੂਨ ਜਾਜਕ ਦੀ ਅੰਸ ਨੂੰ ਉਹਨਾਂ ਨੇ ਹਬਰੋਨ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਦਿੱਤਾ ਨਾਲੇ ਲਿਬਨਾਹ ਉਹ ਦੀ ਸ਼ਾਮਲਾਟ ਸਣੇ।

14ਅਤੇ ਯੱਤੀਰ ਉਹ ਦੀ ਸ਼ਾਮਲਾਟ ਸਣੇ ਅਤੇ ਅਸ਼ਤਮੋਆ ਉਹ ਦੀ ਸ਼ਾਮਲਾਟ ਸਣੇ।

15ਅਤੇ ਹੋਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਦਬੀਰ ਉਹ ਦੀ ਸ਼ਾਮਲਾਟ ਸਣੇ।

16ਅਤੇ ਆਇਨ ਉਹ ਦੀ ਸ਼ਾਮਲਾਟ ਸਣੇ ਅਤੇ ਯੁੱਤਾਹ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਸ਼ਮਸ਼ ਉਹ ਦੀ ਸ਼ਾਮਲਾਟ ਸਣੇ ਅਰਥਾਤ ਨੌ ਸ਼ਹਿਰ ਇਨ੍ਹਾਂ ਦੋਹਾਂ ਗੋਤਾਂ ਵਿੱਚੋਂ

17ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਓਨ ਉਹ ਦੀ ਸ਼ਾਮਲਾਟ ਸਣੇ ਅਤੇ ਗਬਾ ਉਹ ਦੀ ਸ਼ਾਮਲਾਟ ਸਣੇ।

18ਅਨਾਥੋਥ ਉਹ ਦੀ ਸ਼ਾਮਲਾਟ ਸਣੇ ਅਤੇ ਅਲਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।

19ਸੋ ਹਾਰੂਨ ਦੀ ਅੰਸ ਦੇ ਜਿਹੜੇ ਜਾਜਕ ਸਨ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

20ਕਹਾਥੀਆਂ ਦੇ ਘਰਾਣਿਆਂ ਲਈ ਜਿਹੜੇ ਲੇਵੀ ਸਨ ਅਰਥਾਤ ਬਾਕੀ ਕਹਾਥੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਇਫ਼ਰਾਈਮ ਦੇ ਗੋਤ ਵਿੱਚੋਂ ਸਨ।

21ਉਹਨਾਂ ਨੇ ਉਹਨਾਂ ਨੂੰ ਸ਼ਕਮ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਇਫ਼ਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਗਜ਼ਰ ਉਹ ਦੀ ਸ਼ਾਮਲਾਟ ਸਣੇ।

22ਅਤੇ ਕਿਬਸੈਮ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ-ਹੋਰੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।

23ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇਹ ਉਹ ਦੀ ਸ਼ਾਮਲਾਟ ਸਣੇ, ਗਿਬਥੋਨ ਉਹ ਦੀ ਸ਼ਾਮਲਾਟ ਸਣੇ,

24ਅੱਯਾਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।

25ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਤਆਨਾਕ ਉਹ ਦੀ ਸ਼ਾਮਲਾਟ ਸਣੇ ਅਤੇ ਗਥ-ਰਿੰਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।

26ਬਾਕੀ ਕਹਾਥੀਆਂ ਦੇ ਘਰਾਣਿਆਂ ਲਈ ਸਾਰੇ ਸ਼ਹਿਰ ਦਸ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

27ਗੇਰਸ਼ੋਨੀਆਂ ਲਈ ਜਿਹੜੇ ਲੇਵੀ ਦੇ ਘਰਾਣਿਆਂ ਵਿੱਚੋਂ ਸਨ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ ਬਾਸ਼ਾਨ ਵਿੱਚ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਤੇ ਬਅਸ਼ਤਰਾਹ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੋ ਸ਼ਹਿਰ।

28ਯਿੱਸਾਕਾਰ ਦੇ ਗੋਤ ਵਿੱਚੋਂ ਕਿਸ਼ਯੋਨ ਉਹ ਦੀ ਸ਼ਾਮਲਾਟ ਸਣੇ, ਦਾਬਰਥ ਉਹ ਦੀ ਸ਼ਾਮਲਾਟ ਸਣੇ,

29ਯਰਮੂਥ ਉਹ ਦੀ ਸ਼ਾਮਲਾਟ ਸਣੇ ਅਤੇ ਏਨ-ਗਨੀਮ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।

30ਅਤੇ ਆਸ਼ੇਰ ਦੇ ਗੋਤ ਵਿੱਚੋਂ ਮਿਸ਼ਾਲ ਉਹ ਦੀ ਸ਼ਾਮਲਾਟ ਸਣੇ, ਅਬਦੋਨ ਉਹ ਦੀ ਸ਼ਾਮਲਾਟ ਸਣੇ,

31ਹਲਕਾਥ ਉਹ ਦੀ ਸ਼ਾਮਲਾਟ ਸਣੇ ਅਤੇ ਰਹੋਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ।

32ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਕਾਦੇਸ਼ ਜਿਹੜਾ ਖ਼ੂਨੀਆਂ ਲਈ ਪਨਾਹ ਨਗਰ ਸੀ ਗਲੀਲ ਵਿੱਚ ਉਹ ਦੀ ਸ਼ਾਮਲਾਟ ਸਣੇ ਅਤੇ ਹੱਮੋਥ ਦੋਰ ਉਹ ਦੀ ਸ਼ਾਮਲਾਟ ਸਣੇ ਅਤੇ ਕਰਤਾਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਤਿੰਨ ਸ਼ਹਿਰ।

33ਗੇਰਸ਼ੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

34ਮਰਾਰੀਆਂ ਦੇ ਘਰਾਣਿਆਂ ਲਈ ਜਿਹੜੇ ਬਾਕੀ ਦੇ ਲੇਵੀ ਸਨ ਜ਼ਬੂਲੁਨ ਦੇ ਗੋਤ ਵਿੱਚੋਂ ਯਾਕਨੁਆਮ ਉਹ ਦੀ ਸ਼ਾਮਲਾਟ ਸਣੇ, ਕਰਤਾਹ ਉਹ ਦੀ ਸ਼ਾਮਲਾਟ ਸਣੇ,

35ਦਿਮਨਾਹ ਉਹ ਦੀ ਸ਼ਾਮਲਾਟ ਸਣੇ ਅਤੇ ਨਹਲਾਲ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ

36ਅਤੇ ਰਊਬੇਨ ਦੇ ਗੋਤ ਵਿੱਚੋਂ ਬਸਰ ਉਹ ਦੀ ਸ਼ਾਮਲਾਟ ਸਣੇ ਅਤੇ ਯਹਾਸ ਉਹ ਦੀ ਸ਼ਾਮਲਾਟ ਸਣੇ

37ਕਦੇਮੋਥ ਉਹ ਦੀ ਸ਼ਾਮਲਾਟ ਸਣੇ ਅਤੇ ਮੇਫ਼ਾਅਥ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ

38ਅਤੇ ਗਾਦ ਦੀ ਗੋਤ ਵਿੱਚੋਂ ਰਾਮੋਥ ਗਿਲਆਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ, ਅਤੇ ਮਹਨਇਮ ਉਹ ਦੀ ਸ਼ਾਮਲਾਟ ਸਣੇ,

39ਹਸ਼ਬੋਨ ਉਹ ਦੀ ਸ਼ਾਮਲਾਟ ਸਣੇ ਅਤੇ ਯਾਜ਼ੇਰ ਉਹ ਦੀ ਸ਼ਾਮਲਾਟ ਸਣੇ ਅਰਥਾਤ ਸਾਰੇ ਸ਼ਹਿਰ ਚਾਰ ਸਨ

40ਇਹ ਸਾਰੇ ਸ਼ਹਿਰ ਮਰਾਰੀਆਂ ਦੇ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ਜਿਹੜੇ ਲੇਵੀਆਂ ਦੇ ਬਾਕੀ ਘਰਾਣਿਆਂ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ ਬਾਰਾਂ ਸ਼ਹਿਰ ਸਨ।

41ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਖ਼ ਵਿੱਚ ਸਨ ਅਠੱਤਾਲੀ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

42ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਟ ਆਲੇ-ਦੁਆਲੇ ਹੁੰਦੀ ਸੀ ਇਉਂ ਇਨ੍ਹਾਂ ਸਾਰੇ ਸ਼ਹਿਰਾਂ ਨਾਲ ਵੀ ਸੀ।

43ਸੋ ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸਹੁੰ ਉਹਨਾਂ ਦੇ ਪੁਰਖਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ।

44ਯਹੋਵਾਹ ਨੇ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਦਿੱਤਾ ਜਿਵੇਂ ਉਸ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜ੍ਹਾ ਰਿਹਾ। ਯਹੋਵਾਹ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ।

45ਉਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।

← ਯਹੋਸ਼ੁ 20 ਯਹੋਸ਼ੁ ਯਹੋਸ਼ੁ 22 →